ਨਵੀਂ ਦਿੱਲੀ : ਅੱਜਕਲ ਦੀ ਦੌੜ-ਭੱਝ ਵਾਲੀ ਜ਼ਿੰਦਗੀ 'ਚ ਕੰਮ ਤੋਂ ਬਾਅਦ ਘਰ ਆਉਣ 'ਤੇ ਥੱਕੇ-ਟੁੱਟੇ ਹੋਣ ਕਾਰਨ ਅਸੀਂ ਸ਼ਰਾਬ ਦੇ ਇਕ-ਦੋ ਪੈੱਗ ਤਾਂ ਜ਼ਰੂਰ ਲਾਉਂਦੇ ਹਾਂ ਪਰ ਇਕ ਖੋਜ ਤੋਂ ਪਤਾ ਲੱਗਦਾ ਹੈ ਕਿ ਖਾਲੀ ਪੇਟ ਲਈ ਪੀਤੀ ਗਈ ਅਲਕੋਹਲ (ਸ਼ਰਾਬ) ਸਰੀਰ ਵਿਚ ਛੇਤੀ ਹੀ ਜਜ਼ਬ ਹੋ ਜਾਂਦੀ ਹੈ ਜੋ ਕਿ ਹਾਨੀਕਾਰਕ ਰੁਝਾਨ ਹੈ। ਸਵੀਡਨ ਦੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਪ੍ਰੋਫੈਸਰ ਵਾਨੇ ਜੋਨਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੀਤੇ ਗਏ ਤਜਰਬੇ ਤੋਂ ਇਹ ਪਤਾ ਲੱਗਾ ਹੈ ਕਿ ਭਰੇ ਪੇਟ ਦੇ ਨਾਲ ਜੇਕਰ ਸ਼ਰਾਬ ਪੀਤੀ ਜਾਵੇ ਤਾਂ ਉਹ ਹੌਲੀ-ਹੌਲੀ ਪਚਦੀ ਹੈ, ਜਿਸ ਦਾ ਹਾਨੀਕਾਰਕ ਪ੍ਰਭਾਵ ਘਟਦਾ ਹੈ।
ਹੁਣ ਮੁਰਗੇ-ਮੁਰਗੀਆਂ ਦੀਆਂ ਲੱਤਾਂ ਤੋਂ ਬਣਨਗੇ ਹੈਂਡਬੈਗ
NEXT STORY